Wednesday, 7 October 2015

ਗੁਰੂ ਨਾਨਕ ਦੇਵ ਜੀ :- ਪਰਮ ਸ਼ਕਤੀ




ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਰੂਹ ਵਾਲੇ ਇਨਸਾਨ  ਇਸ ਯੁਗ ਵਿਚ ਇਕ ਵਾਰ ਹੀ ਪੈਦਾ ਹੁੰਦੇ ਹਨ l
ਪਰ, ਉਹ ਇਕ ਖਾਸ ਮਕਸਦ ਲਈ ਆਉਂਦੇ ਹਨ ਕਿ ਜੋ ਕੋਈ ਵੀ ਉਹਨਾ ਨੂੰ ਮਿਲਦੇ  ਉਹਨਾ ਸਬ ਨੂੰ ਸਚ ਦੀ ਰਾਹ ਤੇ   ਚਲਾਉਣਾ  l ਗੁਰੂ ਜੀ ਨੇ ਸਿਖ ਧਰਮ ਨੂੰ ਸਿਰਜਇਆ l ਉਹਨਾ ਆਪਣੇ ਜੀਵਨ ਕਾਲ ਵਿਚ, ਗੁਰੂ ਜੀ ਨੇ ਚੌਕਸੀ ਅਤੇ ਵਿਸ਼ਵਾਸ਼  ਦੇ ਸ਼ਬਦ ਨੂੰ ਫੈਲਾਉਣ ਲਈ ਦੂਰ ਦੂਰ ਤਕ ਵਿਆਪਕ ਸਫ਼ਰ ਕੀਤਾ l ਉਹਨਾ ਆਪਣੇ ਜਨਮ ਸਥਾਨ (ਰਾਏ ਭੋਈ ਦੀ ਤਲਵੰਡੀ ਜੋ  ਕਿ ਹੁਣ ਪਾਕਿਸਤਾਨ ਵਿਚ ਹੈ) , ਤੋਂ ਲੈ ਕੇ ਬੰਗਾਲ , ਅਸਾਮ , ਲੱਦਾਖ , ਕਸ਼ਮੀਰ ,ਸੁਲਤਾਨਪੁਰ ਅਤੇ ਬਘਦਾਦ ਦੀ ਸਰਹਦ ਤੋਂ ਪਾਰ ਤਿਬੇਤ , ਮੇਕਕਾ- ਮਦੀਨਾ ਤਕ ਦਾ ਸਫ਼ਰ ਕੀਤਾ l

70 ਸਾਲ ਦੀ ਉਮਰ ਵਿਚ , ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਵਰਗੀ ਨਿਵਾਸ ਲਈ ਇਸ ਸੰਸਾਰ ਨੂੰ ਛੱਡ ਦਿੱਤਾ l ਓਹਨਾਂ  ਦੀ ਮੌਤ ਦੇ ਬਾਅਦ ,ਉਹਨਾ ਦੇ ਹਿੰਦੂ ਅਤੇ ਮੁਸਲਿਮ ਚੇਲੇਆ ਵਿਚ ਉਹਨਾ ਦੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਨੂੰ ਲੈ ਕੇ ਇਕ ਬੇਹਸ ਸ਼ੁਰੂ ਹੋ ਗਈ l ਹਿੰਦੂ ਉਹਨਾ ਦਾ ਅੰਤਿਮ ਸੰਸਕਾਰ  ਕਰਨਾ ਚਾਉਂਦੇ ਸੀ ਜਦਕਿ ਮੁਸਲਮਾਨ ਇਸਲਾਮੀ ਕਾਨੂੰਨ ਦੇ ਅਨੁਸਾਰ ਸਰੀਰ ਨੂੰ ਦਫ਼ਨਾਉਣ  ਚਾਹੁੰਦੇ  ਸੀ l ਪਰ ਅੰਤ ਵਿਚ ਗੁਰੂ ਜੀ ਦੀ ਰੱਖ ਨੂੰ ਦੋ ਹਿਸਿਆਂ ਵਿਚ ਵੰਡ ਦਿਤਾ l ਹਿੰਦੁਆਂ ਨੇ ਉਹਨਾ ਦਾ ਸੰਸਕਾਰ ਕੀਤਾ ਅਤੇ ਮੁਸਲਮਾਨਾਂ ਨੇ ਉਹਨਾਂ ਨੂੰ ਦਫਨਾ ਦਿਤਾ l ਇਸ ਤੋਂ ਇਹ ਸਾਬਿਤ ਹੁੰਦਾ ਸੀ ਕੇ ਦੋਨਾਂ ਧਰਮਾਂ ਵਿਚ ਗੁਰੂ ਜੀ ਲਈ ਪਿਆਰ ਸੀ l

ਗੁਰੂ ਜੀ ਨੇ ਆਪਣੇ ਜੀਵਨ ਦੇ ਅੰਤਿਮ 15 ਸਾਲ ਕਰਤਾਰਪੁਰ ਸਾਹਿਬ ਵਿਚ ਬਿਤਾਏ l ਉਹਨਾ ਨੇ ਆਪਣਾ ਸਾਰਾ ਜੀਵਨ ਪਰਮਾਤਮਾ ਨੂੰ ਸਮਰਪਿਤ ਕੀਤਾ l ਉਹਨਾ ਨੇ ਆਪਣੇ ਪਰਿਵਾਰ ਦੀ ਅਗੁਵਾਈ ਕੀਤੀ ਅਤੇ ਆਪਣੇ ਚੇਲੇਆ ਲਈ ਇਕ ਮਿਸਾਲ ਕਾਇਮ ਕੀਤੀ l ਗੁਰ ਜੀ ਨੇ ਨਾਮ ਜਪਨ ਵਿਚ ਸਿਖਾਂ ਦੀ ਅਗੁਵਾਈ ਕੀਤੀ , ਉਹਨਾ ਨੇ ਸਬ ਨੂੰ  ਇਮਾਨਦਾਰੀ ਅਤੇ ਮਿਹਨਤ ਨਾਲ ਕਿਰਤ ਕਰਨ ਲਈ ਕਿਹਾ ,ਅਤੇ ਵੰਡ ਛਕਣਾ ਅਭਿਆਸ ਤੋਂ ਭਾਈਚਾਰੇ ਦਾ ਸੰਦੇਸ਼ ਦਿਤਾ l ਇਹ ਸਿਖ ਧਰਮ ਦੇ ਤੀਨ ਥੰਮ ਬਣ ਗਏ l
 ਸਚ  ਵਿਚ ਉਹਨਾਂ  ਦਾ ਜੀਵਨ ਸਾਡੇ ਲਈ ਇਕ ਪ੍ਰੇਰਨਾ ਦਾ ਸਾਧਨ  ਸੀ l ਉਹਨਾਂ ਨੇ ਖੇਤਾਂ ਵਿਚ ਕੰਮ ਕੀਤਾ l ਉਹਨਾਂ  ਨੇ ਰਾਹਗੀਰਾਂ ਲਈ ਲੰਗਰ ਪ੍ਰਥਾ ਚਲਾਈ l ਉਹਨਾ ਨੇ ਝੂਠੇ ਰੀਤੀ - ਰਿਵਾਜ਼ਾ ਦਾ ਵਿਰੋਧ ਕੀਤਾ 1

 ਯੂਥ ਅਕਾਲੀ ਦਲ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬੇਅੰਤ ਪ੍ਰਚਾਰ ਅਗੇ ਸਿਰ ਨਿਵਾਉਂਦੀ ਹੈ l ਗੁਰੂ ਜੀ ਦੇ ਉਪਦੇਸ਼ਾਂ ਨੇ ਹਰ ਕੀਸੀ ਦੇ ਜੀਵਨ ਤੇ ਪ੍ਰਭਾਵ  ਪਾਏ l

0 comments:

Post a Comment